News









ਏਕਮ ਦਾ ਦਿਹਾੜਾ ਇਸ ਵਾਰ ਵੀ ਬੜੀ ਧੂਮ ਧਾਮ ਨਾਲ ਮਹਾਰਾਜਾ ਅਗਰਸੇਨ ਚੌਂਕ ਵਿੱਖੇ ਮਨਾਇਆ ਗਿਆ
ਅਗਰਵਾਲ ਸਭਾ ਰਜਿ, ਸੁਨਾਮ ਵੱਲੋਂ ਹਰ ਮਹੀਨੇ ਦੀ ਤਰਾਂ ਦੇਸੀ ਮਹੀਨੇ ਦੀ ਪਹਿਲੀ ਤਾਰੀਖ ਏਕਮ ਦਾ ਦਿਹਾੜਾ ਇਸ ਵਾਰ ਵੀ ਬੜੀ ਧੂਮ ਧਾਮ ਨਾਲ ਮਹਾਰਾਜਾ ਅਗਰਸੇਨ ਚੌਂਕ ਵਿੱਖੇ ਮਨਾਇਆ ਗਿਆ। ਇਸ ਵਾਰ ਦੀ ਪੂਜਾ ਤੇ ਭੋਗ ਪ੍ਰਸਾਦ ਦੀ ਸੇਵਾ ਉਘੇ ਵਿਉਪਾਰੀ ਤੇ ਸਮਾਜ ਸੇਵੀ ਧਰਮ ਦੇ ਕੰਮਾਂ ਵਿੱਚ ਅੱਗੇ ਰਹਿਣ ਵਾਲੇ ਬਾਬੂ ਰਾਮ ਸਰੂਪ ਜੈਨ ਪ੍ਰੋ, ਰਾਮਾ ਬੂਟ ਹਾਊਸ ਅਤੇ ਉਨ੍ਹਾਂ ਦੇ ਪ੍ਰੀਵਾਰ ਵੱਲੋਂ ਕੀਤੀ ਗਈ। ਇਸ ਮੌਕੇ ਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਤੇ ਸਭਾ ਦੇ ਚੇਅਰਮੈਨ ਮਨਪ੍ਰੀਤ ਬਾਂਸਲ ਨੇ ਜੈਨ ਪ੍ਰੀਵਾਰ ਨੂੰ ਵਧਾਈ ਦਿੱਤੀ ਤੇ ਮਹਾਰਾਜਾ ਅਗਰਸੇਨ ਜੀ ਦੇ ਚਰਨਾ ਵਿੱਚ ਪ੍ਰੀਵਾਰ ਦੀ ਚੜਦੀਕਲਾ, ਤਰੱਕੀ ਤੇ ਆਪਸੀ ਪਿਆਰ ਤੇ ਤੰਦਰੁਸਤ ਰਹਿਣ ਦੀ ਅਰਦਾਸ ਕੀਤੀ।ਇਸ ਮੌਕੇ ਤੇ ਸਭਾ ਵੱਲੋਂ ਜੈਨ ਪ੍ਰੀਵਾਰ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨ ਜੀ ਨੇ ਅਗਰਵਾਲ ਸਮਾਜ ਨੂੰ ਅਪੀਲ ਕੀਤੀ ਕੇ ਉਹ ਹਰ ਮਹੀਨੇ ਮਨਾਈ ਜਾਣ ਵਾਲੀ ਏਕਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਮਹਾਰਾਜਾ ਅਗਰਸੇਨ ਜੀ ਦਾ ਅਸੀ਼ਰਵਾਦ ਲਿਆ ਕਰਨ। ਇਸ ਮੌਕੇ ਤੇ ਸ੍ਰੀ ਹਿਤੇਸ਼ ਗੁਪਤਾ ਪੀ, ਸੀ, ਐਸ ਜੀ ਦੀ ਸਪੁੱਤਰੀ ਪਾਵਨੀ ਗੁਪਤਾ ਨੇ ਦਸਵੀਂ ਚੋਂ 99.8 ਪ੍ਰਸੈਂਟ ਨੰਬਰ ਪ੍ਰਪਤ ਕਰਕੇ ਬਹੁਤ ਵੱਡੀ ਪ੍ਰਾਪਤੀ ਕਰਨ ਤੇ ਸ਼ਹਿਰ ਅਤੇ ਮਾਪਿਆਂ ਦਾ ਨਾਮ ਚਮਕੌਣ ਤੇ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਪਹਿਲਾਂ ਗਊਸ਼ਾਲਾ ਤੇ ਫਿਰ ਅਗਰਸੇਨ ਚੌਕ ਚ ਬਾਬੂ ਰਾਮ ਸਰੂਪ ਜੈਨ ਪ੍ਰੀਵਾਰ ਵੱਲੋਂ ਤੁਲਸੀ ਦੇ ਪੌਦੇ ਵੰਡੇ ਗਏ। ਇਸ ਮੌਕੇ ਤੇ ਪ੍ਰਧਾਨ ਵਿਕਰਮ ਗਰਗ ਵਿੱਕੀ, ਹਰੀਦੇਵ ਗੋਇਲ, ਮਨਪ੍ਰੀਤ ਬਾਂਸਲ, ਜਤਿੰਦਰ ਜੈਨ, ਰਵੀ ਕਮਲ ਗੋਇਲ, ਰਾਮ ਲਾਲ ਰਾਮਾ ਆਲਮਪੁਰ, ਹਕੂਮਤ ਰਾਏ ਜਿੰਦਲ, ਪ੍ਰਭਾਤ ਜਿੰਦਲ, ਕ੍ਰਿਸ਼ਨ ਸੰਦੋਹਾ, ਸਿ਼ਵ ਜਿੰਦਲ, ਇੰਜ, ਰਾਕੇਸ਼ ਗਰਗ, ਰਾਜਨ ਸਿੰਗਲਾ, ਹਿਤੇਸ਼ ਗੁਪਤਾ ਪੀ ਸੀ ਐਸ, ਯਸ਼ਪਾਲ ਸਿੰਗਲਾ, ਡਾ, ਸੱਤ ਪਾਲ ਗਰਗ, ਨਰੇਸ਼ ਸਿੰਗਲਾ, ਸੰਜੀਵ ਜਿੰਦਲ,ਰਾਜੀਵ ਬਿੰਦਲ,ਅਸੋ਼ਕ ਘੋਗਾ, ਕਾਲਾ ਨਾਗਰਾ, ਮੁਨੀਸ਼ ਮੋਨੂੰ ਗਰਗ, ਬਾਬੂ ਰਾਮ ਸਰੂਪ ਜੈਨ,ਹਰੀਸ਼ ਕੁਮਾਰ ਕਾਲਾ, ਗਗਨਦੀਪ ਗੋਰਾ, ਰਾਮ ਲਾਲ ਤਾਇਲ, ਅਜੇ ਜਿੰਦਲ ਮਸਤਾਨੀ, ਰਾਮ ਕੁਮਾਰ ਭੁਟਾਲੀਆ, ਡਾ, ਪਵਨ ਜਿੰਦਲ, ਪਵਨ ਸੈਕਟਰੀ, ਸਾ਼ਮ ਲਾਲ ਵਕੀਲ, ਲਾਜ ਪਤ ਰਾਏ ਗਰਗ, ਕੇਵਲ ਕ੍ਰਿਸ਼ਨ ਮੈਨੇਜਰ, ਗੌਰਵ ਜਨਾਲੀਆ, ਗਿਰਧਾਰੀ ਲਾਲ ਜਿੰਦਲ, ਪ੍ਰਦੀਪ ਕੁਮਾਰ, ਬਿੰਦਰ ਪਾਲ, ਪ੍ਰਵੇਸ਼ ਕਾਂਸਲ, ਸੁਰੇਸ਼ ਜਿੰਦਲ ਐਡਵੋਕੇਟ, ਜੀਵਨ ਰੌਕੀ, ਭੀਮ ਸੈਨ, ਮਹਿੰਦਰ ਜੈਨ, ਦਵਿੰਦਰ ਪਾਲ ਰਿੰਪੀ, ਗਿਆਨ ਚੰਦ ਗੁਪਤਾ, ਸੰਦੀਪ ਕੁਮਾਰ, ਕੁਨਾਲ ਕਾਂਸਲ, ਮੋਹਨ ਮਿੱਠੂ, ਮੁਨੀਸ਼, ਮੋਲਿਕ, ਕਾਤਿਕ, ਪ੍ਰਮੋਦ ਕੁਮਾਰ ਨੀਟੂ, ਸੰਦੀਪ, ਮਿੱਤਲ, ਭਗਵਾਨ ਦਾਸ ਟਿੰਕੂ, ਸੰਦੀਪ ਗਰਗ, ਰਾਜ ਕੁਮਾਰ, ਬਘੀਰਥ ਰਾਏ, ਵਿਨੋਦ ਗੋਇਲ, ਰਿੰਪੀ ਸਿੰਗਲਾ, ਸੁਰੇਸ਼ ਕੁਮਾਰ,ਸ੍ਰੀਮਤੀ ਨਿਰਮਲਾ ਦੇਵੀ,ਪਾਵਨੀ ਗੁਪਤਾ, ਸੰਤੋਸ਼ ਰਾਣੀ, ਮੇਨਕਾ ਰਾਣੀ, ਪ੍ਰੀਤੀ, ਅਦਿਤੀ ਸਮੇਤ ਭਾਰੀ ਗਿਣਤੀ ਵਿੱਚ ਅਗਰਵਾਲ ਸਮਾਜ ਦੇ ਭੈਣ ਭਰਾ ਹਾਜਰ ਸਨ